SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Episodes

ਪਰਥ ਦੇ ਗੁਰੂਦੁਆਰਾ ਸਾਹਿਬ ਵਿੱਚ ਗੁਟਕਾ ਸਾਹਿਬ ਦੀ ਹੋਈ ਬੇਅਦਬੀ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਅਤੇ ਸੋਗ ਦੀ ਭਾਵਨਾ ਹੈ। ਇਸ ਦੇ ਚਲਦੇ ਮੈਲਬਰਨ ਦੇ 'ਫੈਡਰੇਸ਼ਨ ਸਕੂਏਅਰ' ਤੋਂ ਇੱਕ ਰੋਸ ਮਾਰਚ ਕੱਢਿਆ ਗਿਆ। ਸਿੱਖ ਭਾਈਚਾਰੇ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਅਤੇ ਸਿੱਖਾਂ ਦੇ ਮੌਜੂਦਾ ਗੁਰੂ 'ਸ਼੍ਰੀ ਗੁਰੂ ਗ੍ਰੰਥ ਸਾਹਿਬ' ਜੀ ਦੀ ਪਵਿੱਤਰਤਾ ਬਰਕਰਾਰ ਰੱਖੇ ਜਾਣ ਲਈ ਨਵੇਂ ਕਾਨੂੰਨਾਂ ਦੀ ਮੰਗ ਕੀਤੀ ਹੈ।
Mark as Played
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
Mark as Played
ਪੰਜਾਬ ਸਰਕਾਰ ਨੇ ਚਾਲੂ ਵਿੱਤੀ ਸਾਲ ਲਈ ਆਪਣੀ ਕਰਜ਼ਾ ਹੱਦ ਵਿਚ 10 ਹਜ਼ਾਰ ਕਰੋੜ ਦੇ ਵਾਧੇ ਦੀ ਮੰਗ ਕੀਤੀ ਹੈ। ਕੇਂਦਰੀ ਵਿੱਤ ਮੰਤਰਾਲੇ ਨੂੰ ਭੇਜੇ ਪੱਤਰ ਵਿਚ 10 ਹਜ਼ਾਰ ਕਰੋੜ ਦੀ ਵਾਧੂ ਕਰਜ਼ਾ ਹੱਦ ਨੂੰ ਪ੍ਰਵਾਨਗੀ ਦੇਣ ਲਈ ਕਿਹਾ ਗਿਆ ਹੈ। ਵਿੱਤੀ ਸੰਕਟ ਨਾਲ ਜੂਝ ਰਹੀ ਪੰਜਾਬ ਸਰਕਾਰ ਨੇ ਪੱਤਰ ਵਿਚ ਆਪਣੇ ਖ਼ਰਚਿਆਂ ਦੀ ਪੂਰਤੀ ਦਾ ਹਵਾਲਾ ਦਿੱਤਾ ਹੈ। ਸੂਬਾ ਸਰਕਾਰ ਨੂੰ ਜਾਪਦਾ ਹੈ ਕਿ ਮੌਜੂਦਾ ਸਾਲਾਨਾ ਕਰਜ਼ਾ ਹੱਦ ਨਾਲ ਇਸ ਵਿੱਤੀ ਵਰ੍ਹੇ ਦੌਰਾਨ ਭਰਪਾਈ ਨਹੀਂ ਹੋ ਸਕੇਗੀ। ਪੰਜਾਬ ਸਰਕਾਰ ਹੋਰ ਕਰਜ਼ਾ ਚੁੱਕ ਕੇ ਆਪਣੇ ਖ਼ਰਚਿਆਂ ਦੀ ਪੂਰਤੀ ਕਰਨਾ ਚਾਹੁੰ...
Mark as Played
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
Mark as Played
ਨਿਊਜ਼ੀਲੈਂਡ ਦੇ ਆਕਲੈਂਡ ਵਿਖੇ 5 ਸਤੰਬਰ ਤੋਂ ਭਾਰਤੀ ਕੌਂਸਲੇਟ ਦੇ ਦਫਤਰ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਹਾਲ ਦੀ ਘੜੀ ਇਸ ਦੀ ਸ਼ੁਰੂਆਤ ਮਹਾਤਮਾ ਗਾਂਧੀ ਸੈਂਟਰ ਵਿੱਚ ਕੀਤੀ ਜਾ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਇਸਨੂੰ ਪੱਕਾ ਟਿਕਾਣਾ ਮਿਲ ਜਾਵੇਗਾ। 'ਇੰਡਿਅਨ ਫੋਰਨ ਸਰਵਿਸਜ਼' ਤੋਂ ਸ਼੍ਰੀ ਸੇਠੀ ਭਾਰਤੀ ਕੌਂਸਲੇਟ ਜਨਰਲ ਵਜੋਂ ਨਿਯੁਕਤ ਕੀਤੇ ਗਏ ਹਨ ਅਤੇ ਵੈਲਿੰਗਟਨ ਦੀ ਤਰਜ਼ ਤੇ ਹੀ ਹੁਣ ਆਕਲੈਂਡ ਵਿੱਚ ਵੀ ਭਾਰਤੀ ਪ੍ਰਵਾਸੀਆਂ ਨੂੰ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।
Mark as Played
ਨਿਊ ਸਾਊਥ ਵੇਲਜ਼ ਵਿੱਚ ਨਰਸਾਂ ਅਤੇ ਮਿਡਵਾਈਵਜ਼ ਮੰਗਲਵਾਰ ਸਵੇਰੇ 7 ਵਜੇ ਤੋਂ 12.5 ਘੰਟਿਆਂ ਲਈ ਹੜਤਾਲ ਕਰਨਗੀਆਂ। ਜਨਤਕ ਹਸਪਤਾਲਾਂ ਵਿੱਚ ਯੂਨੀਅਨ ਦੇ ਹਜ਼ਾਰਾਂ ਮੈਂਬਰਾਂ ਦੁਆਰਾ ਸੱਦੀ ਇੱਕ ਦਿਨ ਦੀ ਹੜਤਾਲ ਨਾਲ, ਨਿਊ ਸਾਊਥ ਵੇਲਜ਼ ਦੀਆਂ ਨਰਸਾਂ ਅਤੇ ਰਾਜ ਸਰਕਾਰ ਵਿਚਕਾਰ ਤਨਖਾਹ ਵਿਵਾਦ ਵਧ ਜਾਵੇਗਾ। ਇਹ ਹੜਤਾਲ ਚੋਣਵੀਆਂ ਸਰਜਰੀਆਂ ਨੂੰ ਪ੍ਰਭਾਵਤ ਕਰੇਗੀ ਅਤੇ ਕੁਝ ਮਰੀਜ਼ਾਂ ਲਈ ਦੇਰੀ ਦਾ ਕਾਰਨ ਬਣ ਸਕਦੀ ਹੈ, ਪਰ ਜ਼ਰੂਰੀ ਜੀਵਨ ਬਚਾਉਣ ਦੀ ਦੇਖਭਾਲ ਜਾਰੀ ਰਹੇਗੀ। ਨਿਊ ਸਾਊਥ ਵੇਲਜ਼ ਨਰਸਾਂ ਅਤੇ ਮਿਡਵਾਈਵਜ਼ ਐਸੋਸੀਏਸ਼ਨ ਇੱਕ ਸਾਲ ਦੀ ਤਨਖਾਹ ਲ...
Mark as Played
ਪੰਜਾਬ ਦੇ ਨੌਜਵਾਨ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਵਲੋਂ ਸੋਸ਼ਲ ਮੀਡੀਆ 'ਤੇ ਪਾਈ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਨਵਾਂ ਗਾਣਾ 'ਅਟੈਚ' ਰਿਲੀਜ਼ ਕਰ ਦਿੱਤਾ ਗਿਆ ਹੈ। ਇਹ ਅਤੇ ਹੋਰ ਢੇਰ ਸਾਰੀਆਂ ਤਾਜ਼ਾ ਫਿਲਮੀ ਖਬਰਾਂ ਜਾਨਣ ਲਈ ਸੁਣੋ ਸਾਡੀ ਹਫਤਾਵਾਰੀ ਬਾਲੀਵੁੱਡ ਗੱਪਸ਼ੱਪ...
Mark as Played
ਬਹੁਸੱਭਿਆਚਾਰਕ ਦੇਸ਼ ਵਜੋਂ ਜਾਣੇ ਜਾਂਦੇ ਦੇਸ਼ ਆਸਟ੍ਰੇਲੀਆ ਵਿੱਚ ਵਸਣ ਵਾਲੇ ਪ੍ਰਵਾਸੀ ਭਾਰਤੀ ਹੁਣ ਆਪਣੇ ਤਿਉਹਾਰਾਂ ਨੂੰ ਵੀ ਅਜਿਹੇ ਰੰਗ ਦੇ ਰਹੇ ਹਨ। ਐਡੀਲੇਡ ਵਿੱਚ ਇਸ ਸਾਲ ਦੇ ਗਣੇਸ਼ ਤਿਉਹਾਰ ਵਿੱਚ ਭਾਰਤੀ ਸੱਭਿਆਚਾਰ ਦੇ ਰੰਗਾਂ ਨਾਲ ਦੂਜੇ ਦੇਸ਼ਾਂ ਦੇ ਰੰਗ ਵੀ ਦੇਖਣ ਨੂੰ ਮਿਲਣਗੇ। ਯੂਨਾਈਟਿਡ ਇੰਡੀਅਨਜ਼ ਆਫ ਸਾਊਥ ਆਸਟ੍ਰੇਲੀਆ (ਯੂ.ਆਈ.ਓ.ਐੱਸ.ਏ.) ਦੁਆਰਾ ਆਯੋਜਿਤ ਇਸ ਦੋ-ਰੋਜ਼ਾ ਪ੍ਰੀਮੀਅਰ ਸੱਭਿਆਚਾਰਕ ਸਮਾਗਮ ਦੀ ਵਿਸ਼ੇਸ਼ਤਾ 21 ਫੁੱਟ ਉੱਚੀ ਗਣੇਸ਼ ਮੂਰਤੀ ਦੀ ਸਥਾਪਨਾ ਹੈ। 'ਆਸਟ੍ਰੇਲੀਆ ਚਾ ਰਾਜਾ' ਬਾਰੇ ਹੋਰ ਜਾਣਕਾਰੀ ਲਈ, UIOSA ਦੇ ਸ਼੍...
Mark as Played
'ਚੜਦੇ ਤੇ ਲਹਿੰਦੇ ਪੰਜਾਬ ਦੇ ਲੋਕਾਂ ਨੂੰ ਇੱਕ ਛੱਤ ਥੱਲੇ ਦੇਖ ਬਹੁਤ ਖੁਸ਼ੀ ਹੁੰਦੀ ਹੈ',ਇਹ ਕਹਿਣਾ ਹੈ ਮਸ਼ਹੂਰ ਸੂਫ਼ੀ ਗਾਇਕ ਆਰਿਫ਼ ਲੋਹਾਰ ਦਾ ਜੋ ਕਿ ਅੱਜਕਲ ਆਸਟ੍ਰੇਲੀਆ ਦੌਰੇ 'ਤੇ ਹਨ। ਰਿਵਾਇਤੀ ਗਾਇਕ ਮਰਹੂਮ ਆਲਮ ਲੋਹਾਰ ਦੇ ਪੁੱਤਰ ਆਰਿਫ਼ ਲੋਹਾਰ ਆਪਣੇ ਤਿੰਨੇ ਬੱਚਿਆਂ ਦੇ ਨਾਲ ਆਸਟ੍ਰੇਲੀਆ ਪਹੁੰਚੇ ਅਤੇ ਸੰਗੀਤ ਰਾਹੀਂ ਲੋਕਾਂ ਨੂੰ ਨਿਹਾਲ ਕੀਤਾ। ਆਰਿਫ਼ ਲੋਹਾਰ ਦਾ ਮੰਨਣਾ ਹੈ ਕਿ ਸਭਿਆਚਾਰ ਦੇ ਪ੍ਰਸਾਰ ਰਾਹੀਂ ਅਮਨ ਦਾ ਸੁਨੇਹਾ ਦੁਨੀਆਂ ਵਿੱਚ ਫੈਲਾਇਆ ਜਾ ਸਕਦਾ ਹੈ। ਐਸ ਬੀ ਐਸ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਆਸਟ੍ਰੇਲੀਆ ਵਾਸੀਆਂ ਤੋਂ ...
Mark as Played
Free speech is a fundamental human right, but it's not explicitly protected in Australia. - ਬੋਲਣ ਦੀ ਆਜ਼ਾਦੀ ਇੱਕ ਬੁਨਿਆਦੀ ਮਨੁੱਖੀ ਅਧਿਕਾਰ ਹੈ ਪਰ ਆਸਟ੍ਰੇਲੀਆ ਵਿੱਚ ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ।
Mark as Played
ਪਰਥ ਦੀ ਇੱਕ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਮਲਾਵਰ ਮਰੀਜ਼ਾਂ ਨੂੰ ਸੰਭਾਲਣ ਲਈ ਫਰੰਟਲਾਈਨ ਹੈਲਥਕੇਅਰ ਕਰਮਚਾਰੀਆਂ ਦੀ ਸਹਾਇਤਾ ਲਈ ਇੱਕ 'ਇਮਰਸਿਵ ਵਰਚੁਅਲ ਰਿਐਲਿਟੀ' ਪ੍ਰੋਗਰਾਮ ਵਿਕਸਿਤ ਕੀਤਾ ਹੈ। ਇਹ ਸ਼ੁਰੂਆਤ ਡਾਕਟਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਬਿਨਾ ਨੁਕਸਾਨ ਪਹੁੰਚਾਏ ਪ੍ਰੈਕਟੀਕਲ ਸਿੱਖਿਆ ਦੇਣ ਲਈ ਕੀਤੀ ਗਈ ਹੈ। ਪਰਥ ਦੀ 'ਐਡਿਥ ਕੋਵਨ ਯੂਨੀਵਰਸਿਟੀ' ਦੇ ਖੋਜਕਰਤਾਵਾਂ ਨੇ ਬੈਰੀ ਨਾਮਕ ਇੱਕ ਪਾਤਰ ਵਿਕਸਿਤ ਕੀਤਾ ਹੈ ਜੋ ਕਿ ਆਰਟੀਫ਼ਿਸ਼ਲ ਇੰਟੇਲਿਜੇੰਸ ਸਿਖਲਾਈ ਟੂਲ ਹੈ ਜੋ ਨਰਸਿੰਗ ਦੇ ਵਿਦਿਆਰਥੀਆਂ ਨੂੰ ਅਸਲ-ਸੰਸਾਰ ਦੀਆਂ ਚੁਣੌਤੀਆ...
Mark as Played
ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਸੰਘੀ ਸਰਕਾਰ ਨੇੜ ਭਵਿੱਖ ਵਿਚ ਮੈਡੀਕੇਅਰ ਵਿੱਚ ਦੰਦਾਂ ਦੀਆਂ ਸੇਵਾਵਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਨਹੀਂ ਬਣਾ ਰਹੀ ਹੈ। ਇਹ ਐਲਾਨ ਇਹ ਲੇਬਰ ਮੈਂਬਰਾਂ ਦੁਆਰਾ ਇਸ ਨਾਲ ਸੰਬੰਧਤ ਉਪਾਅ ਦਾ ਸਮਰਥਨ ਕਰਨ ਦੀਆਂ ਰਿਪੋਰਟਾਂ ਤੋਂ ਬਾਅਦ ਕੀਤਾ ਗਿਆ ਹੈ।
Mark as Played
ਆਸਟ੍ਰੇਲੀਆ ਦੇ ਵਿਗਿਆਨੀਆਂ ਨੇ ਵਿਸ਼ਵ ਵਿੱਚ ਪਹਿਲ ਕਦਮੀ ਕਰਦੇ ਹੋਏ, ਹੁਣ ਲੈਬਜ਼ ਵਿੱਚ ਸਟੈਮ ਸੈੱਲਸ ਬਣਾ ਲਏ ਹਨ ਜੋ ਕਿ ਲੋੜਵੰਦ ਮਰੀਜ਼ ਦੇ ਸ਼ਰੀਰ ਵਿੱਚ ਇੰਜੈਕਟ ਕੀਤੇ ਜਾ ਸਕਦੇ ਹਨ। ਇਹਨਾਂ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਖੋਜ ਨਾਲ ਬੋਨ ਮੈਰੋ ਵਾਸਤੇ ਦਾਨੀ ਲੱਭਣ ਵਿੱਚ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਹਨ, ਉਨ੍ਹਾਂ ਵਿੱਚ ਕੁਝ ਅਸਾਨੀ ਹੋ ਜਾਵੇਗੀ।
Mark as Played
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ
Mark as Played
ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਬਾਗ ਵਿੱਚ ਭਾਈ ਮਰਦਾਨਾ ਦਾ ਮੁਜੱਸਮਾ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਕਰਤਾਰਪੁਰ ਸਾਹਿਬ ਮੈਨੇਜਮੈਂਟ ਯੂਨਿਟ ਅਤੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸਾਂਝੇ ਬਿਆਨ ਮੁਤਾਬਿਕ ਇਹ ਮੁਜੱਸਮਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ 485ਵੇਂ ਜੋਤੀ ਜੋਤ ਦਿਵਸ ਮੌਕੇ 21 ਸਤੰਬਰ ਨੂੰ ਲਗਾਇਆ ਜਾਵੇਗਾ। ਉਸ ਮੌਕੇ ਕਰਤਾਰਪੁਰ ਸਾਹਿਬ ਦੇ ਅਜੀਤਾ ਜੀ ਬਾਜ਼ਾਰ ਵਿੱਚ ਸਭ ਦੇ ਰੂਬਰੂ ਖੜ੍ਹਾ ਕੀਤਾ ਜਾਵੇਗਾ। ਭਾਈ ਮਰਦਾਨਾ ਦਾ ਇਹ ਮੁਜੱਸਮਾ ਫਕੀਰ ਮਿਊਜ਼ੀਅਮ ਲਾਹੌਰ ਦੇ ਫ...
Mark as Played
ਅਗਲੇ ਸਾਲ ਆਸਟ੍ਰੇਲੀਆ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਸੀਮਤ ਕਰ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਵਿਦੇਸ਼ੀ ਪ੍ਰਵਾਸ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸਿੱਖਿਆ ਮੰਤਰੀ ਜੇਸਨ ਕਲੇਰ ਦਾ ਕਹਿਣਾ ਹੈ ਕਿ ਇਹ ਕਦਮ ਅੰਤਰਰਾਸ਼ਟਰੀ ਸਿੱਖਿਆ ਖੇਤਰ ਨੂੰ ਬਿਹਤਰ ਬਣਾਏਗਾ, ਪਰ ਕਈ ਯੂਨੀਵਰਸਿਟੀਆਂ ਨੇ ਇਸ ਯੋਜਨਾ ਦਾ ਵਿਰੋਧ ਕੀਤਾ ਹੈ।
Mark as Played
ਭਾਰਤੀ ਪਿਛੋਕੜ ਵਾਲੇ ਬਹੁਤ ਸਾਰੇ ਮਾਪਿਆਂ ਵਾਂਗ, ਸਿਡਨੀ ਨਿਵਾਸੀ ਬਾਲੀ ਪੱਡਾ ਦੇ ਮਾਪਿਆਂ ਨੇ ਵੀ ਉਸਨੂੰ ਆਈ ਟੀ ਸੈਕਟਰ ਵਿੱਚ ਚੰਗੀ ਤਨਖਾਹ ਵਾਲੀ ਨੌਕਰੀ ਕਰਨ ਲਈ ਉਤਸ਼ਾਹਿਤ ਕੀਤਾ। ਪਰ ਬਾਲੀ ਨੇ ਇੱਕ ਅਭਿਨੇਤਾ ਬਣ ਕੇ ਆਪਣੇ ਸੁਫਨਿਆਂ ਨੂੰ ਅੱਗੇ ਵਧਾਉਣ ਨੂੰ ਪਹਿਲ ਦਿੱਤੀ ਅਤੇ ਹੁਣ ਬਾਲੀ ਨੇ ਆਪਣੇ ਨਾਟਕ, 'ਗਾਰਡਸ ਐਟ ਦਾ ਤਾਜ' ਦਾ ਨਿਰਦੇਸ਼ਨ ਕੀਤਾ ਹੈ।
Mark as Played
ਆਸਟ੍ਰੇਲੀਆ ਦੀ ਫਿੱਟਨੈੱਸ ਇੰਡਸਟਰੀ ਵਿੱਚ ਮਰਦਾਂ ਦੇ ਨਾਲ-ਨਾਲ ਔਰਤਾਂ ਦੀ ਨੁਮਾਇੰਦਗੀ ਵੀ ਕਿਸੇ ਤੋਂ ਛੁਪੀ ਨਹੀਂ ਹੈ। ਪੰਜਾਬੀ ਮੂਲ ਦੀ ਗੁਨੀਤ ਚੀਮਾ ਦਾ ਨਾਮ ਵੀ ਇਸੇ ਲੜੀ ਵਿੱਚ ਹੀ ਆਉਂਦਾ ਹੈ।ਗੁਨੀਤ ਨੇ ਇਸ ਖੇਤਰ ਵਿੱਚ ਸ਼ਾਨਦਾਰ ਅਗਵਾਈ ਕਰਦਿਆਂ ਥੋੜ੍ਹੇ ਸਮੇਂ ਵਿੱਚ ਹੀ ਨਾ ਸਿਰਫ ਆਪਣੀ ਵੱਖਰੀ ਪਛਾਣ ਬਣਾਈ ਹੈ ਬਲਕਿ ‘ਔਸਐਕਟਿਵ’ ਵਲੋਂ ਅਨੇਕਾਂ ਮਾਣ-ਸਨਮਾਨ ਵੀ ਹਾਸਿਲ ਕੀਤੇ ਹਨ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਗੁਨੀਤ ਨੇ ਭਾਰਤੀ ਮੂਲ ਦੀਆਂ ਔਰਤਾਂ ਵਿੱਚ ਸਿਹਤ ਸੰਭਾਲ ਪ੍ਰਤੀ ਅਵੇਸਲੇਪਣ ’ਤੇ ਚਿੰਤਾ ਜ਼ਾਹਰ ਕਰਦਿਆਂ ਇਸ ਪਾਸੇ ਸੁਚੇਤ...
Mark as Played
ਪਾਕਿਸਤਾਨ ਦੇ ਲਿਖਾਰੀ ਰਾਜਾ ਸਦੀਕ ਦੀ ਲਿਖੀ ਇਸ ਕਿਤਾਬ ਵਿੱਚ ਦਿਲ ਨੂੰ ਟੁੰਬ ਲੈਣ ਵਾਲੀਆਂ ਗਜ਼ਲਾਂ ਅਤੇ ਨਜ਼ਮਾਂ ਦਾ ਭੰਡਾਰ ਹੈ ਜੋ ਕਿ ਪਾਠਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਇਸ ਕਿਤਾਬ ਦੀ ਪੜਚੋਲ ਕਰ ਰਹੀ ਹੈ ਪਾਕਿਸਤਾਨ ਤੋਂ ਸਾਡੀ ਸਹਿਯੋਗੀ ਸਾਦੀਆ ਰਫ਼ੀਕ.....
Mark as Played
ਅੱਜ ਦੀਆਂ ਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਬਰਾਂ ਜਾਨਣ ਲਈ ਸੁਣੋ ਐਸ ਬੀ ਐਸ ਪੰਜਾਬੀ ਦੀ ਇਹ ਆਡੀਓ ਪੇਸ਼ਕਾਰੀ...
Mark as Played

Popular Podcasts

    Join Holly and Tracy as they bring you the greatest and strangest Stuff You Missed In History Class in this podcast by iHeartRadio.

    2. Dateline NBC

    Current and classic episodes, featuring compelling true-crime mysteries, powerful documentaries and in-depth investigations.

    3. Crime Junkie

    If you can never get enough true crime... Congratulations, you’ve found your people.

    4. The Clay Travis and Buck Sexton Show

    The Clay Travis and Buck Sexton Show. Clay Travis and Buck Sexton tackle the biggest stories in news, politics and current events with intelligence and humor. From the border crisis, to the madness of cancel culture and far-left missteps, Clay and Buck guide listeners through the latest headlines and hot topics with fun and entertaining conversations and opinions.

    5. Stuff You Should Know

    If you've ever wanted to know about champagne, satanism, the Stonewall Uprising, chaos theory, LSD, El Nino, true crime and Rosa Parks, then look no further. Josh and Chuck have you covered.

Advertise With Us
Music, radio and podcasts, all free. Listen online or download the iHeart App.

Connect

© 2024 iHeartMedia, Inc.