SBS Punjabi - ਐਸ ਬੀ ਐਸ ਪੰਜਾਬੀ

SBS Punjabi - ਐਸ ਬੀ ਐਸ ਪੰਜਾਬੀ

Independent news and stories connecting you to life in Australia and Punjabi-speaking Australians. - ਤਾਜ਼ਾ-ਤਰੀਨ ਖ਼ਬਰਾਂ ਅਤੇ ਕਹਾਣੀਆਂ ਜੋ ਤੁਹਾਨੂੰ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲ਼ੇ ਆਸਟ੍ਰੇਲੀਅਨ ਲੋਕਾਂ ਨਾਲ਼ ਜੋੜਦੀਆਂ ਹਨ।

Episodes

2024 ਯੂਰੋਵਿਜ਼ਨ ਜੇਤੂ ਨੇਮੋ ਵੱਲੋਂ ਇਜ਼ਰਾਈਲ ਦੀ ਭਾਗੀਦਾਰੀ ਕਾਰਨ ਟ੍ਰਾਫੀ ਵਾਪਸ ਕਰਨ ਦਾ ਐਲਾਨ ਕੀਤਾ ਗਿਆ। ਆਸਟ੍ਰੇਲੀਆ 'ਚ ਸੋਸ਼ਲ ਮੀਡੀਆ ਬੈਨ ਨੂੰ ਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਅਤੇ ਇੰਡੀਗੋ ਏਅਰਲਾਈਨਜ਼ ਤੋਂ ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਵੱਲੋਂ ਜਵਾਬ ਮੰਗਿਆ ਗਿਆ। ਹਫ਼ਤੇ ਦੀਆਂ ਹੋਰ ਅਹਿਮ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ…
Mark as Played
ਸੋਸ਼ਲ ਮੀਡੀਆ ਪਲੇਟਫਾਰਮ ਰੈੱਡਿਟ ਨੇ ਆਸਟ੍ਰੇਲੀਆ ਵੱਲੋਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਗਾਈ ਸੋਸ਼ਲ ਮੀਡੀਆ ਪਾਬੰਦੀ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ। ਰੈੱਡਿਟ ਦਾ ਤਰਕ ਹੈ ਕਿ ਇਹ ਕਾਨੂੰਨ ਉਸ ’ਤੇ ਗਲਤ ਤਰੀਕੇ ਨਾਲ ਲਾਗੂ ਹੁੰਦਾ ਹੈ, ਕਿਉਂਕਿ ਉਸਦੇ ਪਲੇਟਫਾਰਮ ਵਿੱਚ ਉਹ ਰਵਾਇਤੀ ਸੋਸ਼ਲ ਮੀਡੀਆ ਫੀਚਰ ਹੀ ਨਹੀਂ ਹਨ ਜਿਨ੍ਹਾਂ ਤੋਂ ਬੱਚਿਆਂ ਨੂੰ ਬਚਾਉਣ ਲਈ ਪਾਬੰਦੀ ਲਗਾਈ ਗਈ। ਹੋਰ ਜਾਣਕਾਰੀ ਲਈ ਇਹ ਪੌਡਕਾਸਟ ਸੁਣੋ…
Mark as Played
ਪੱਛਮੀ ਆਸਟ੍ਰੇਲੀਆ ਦੇ ਕੂਲਗਾਰਡੀ ਪਿੰਡ ਵਿੱਚ ਇੱਕ ਖਾਸ ਤਖਤੀ ਲਗਾਈ ਗਈ ਹੈ, ਜੋ ਲੱਗਭਗ 135 ਸਾਲ ਪੁਰਾਣੇ ਸਿੱਖ ਇਤਿਹਾਸ ਨੂੰ ਸਨਮਾਨਿਤ ਕਰਦੀ ਹੈ। ਇਸ ਵਿੱਚ 1890 ਦੇ ਦਹਾਕੇ ਵਿੱਚ ਊਠ ਚਾਲਕਾਂ ਵਜੋਂ ਕਾਰਗੂਰਲੀ ਦੀ ਸੋਨੇ ਦੀ ਖਾਣ ਵਿੱਚ ਕੰਮ ਕਰਨ ਵਾਲੇ ਸਿੱਖਾਂ ਦਾ ਯੋਗਦਾਨ ਦਰਜ ਹੈ। ਖ਼ਾਸ ਤੌਰ ‘ਤੇ ਸਰਦਾਰ ਮੱਸਾ ਸਿੰਘ ਦੀ ਉਹ ਇਤਿਹਾਸਕ ਲੜਾਈ ਵੀ ਸ਼ਾਮਲ ਹੈ, ਜਿਸ ਨੇ ਆਸਟ੍ਰੇਲੀਆ ਦੇ ਅੰਤਿਮ ਸੰਸਕਾਰ ਕਾਨੂੰਨਾਂ ਵਿੱਚ ਬਦਲਾਅ ਲਿਆਂਦਾ।
Mark as Played
ਹਾਲ ਹੀ ਵਿੱਚ ਅਮਰੀਕਾ 'ਚ ਕੁੱਝ ਸਿੱਖ ਡਰਾਈਵਰਾਂ ਵੱਲੋਂ ਹੋਏ ਹਾਦਸਿਆਂ ਕਾਰਨ ਸਰਕਾਰ ਸਖ਼ਤੀ ਨਾਲ ਪੇਸ਼ ਆ ਰਹੀ ਹੈ। ਬਹੁਤ ਸਾਰੇ ਪੰਜਾਬੀ ਮੂਲ ਦੇ ਡਰਾਈਵਰਾਂ ਨੂੰ ਅਮਰੀਕਾ 'ਚ ਵਿਤਕਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੂਰੀ ਖ਼ਬਰ ਅਤੇ ਪੰਜਾਬੀ ਭਾਈਚਾਰੇ ਨਾਲ ਜੁੜੀਆਂ ਹੋਰ ਦੇਸ਼-ਵਿਦੇਸ਼ ਖ਼ਬਰਾਂ ਜਾਣਨ ਲਈ ਸੁਣੋ ਇਹ ਪੌਡਕਾਸਟ…
Mark as Played
ਦਿਲਜੀਤ ਦੋਸਾਂਝ ਦੇ ਅਕਤੂਬਰ-2025 ਵਿੱਚ ਹੋਏ ਸਿਡਨੀ ਕੰਸਰਟ ਦੌਰਾਨ ਅੰਮ੍ਰਿਤਧਾਰੀ ਸਿੱਖਾਂ ਲਈ ਕਿਰਪਾਨ ‘ਤੇ ਪਾਬੰਦੀ ਲਗਾਈ ਗਈ ਸੀ, ਜਦਕਿ ਪਰਥ ਦੇ RAC Arena ਵਿੱਚ ਕਰਵਾਏ ਨਵੰਬਰ ਵਾਲੇ AURA 2025 ਸ਼ੋਅ ਦੌਰਾਨ ਕ੍ਰਿਪਾਨ ਪਾ ਕੇ ਜਾਣ ਪ੍ਰਤੀ ਛੋਟ ਦਿੱਤੀ ਗਈ ਸੀ। ਆਸਟ੍ਰੇਲੀਅਨ ਕਾਨੂੰਨ ਜਨਤਕ ਥਾਵਾਂ ਵਿੱਚ ਹਥਿਆਰਾਂ ਨੂੰ ਵਰਜਿਤ ਕਰਦਾ ਹੈ, ਪਰ ਧਾਰਮਿਕ ਪ੍ਰਤੀਕ ਵਜੋਂ ਕੁਝ ਨਿਰਧਾਰਤ ਸਥਿਤੀਆਂ ਵਿੱਚ ਰਾਹਤ ਦੀ ਇਜਾਜ਼ਤ ਹੈ। ਇਸ ਆਡੀਓ ਵਿੱਚ ਸਮਝੋ ਕਿ ਪਰਥ ਵਿੱਚ ਇਹ ਛੋਟ ਕਿਵੇਂ ਮਿਲੀ ਅਤੇ ਅਮ੍ਰਿਤਧਾਰੀ ਸਿੱਖ ਕਿਰਪਾਨ ਸਬੰਧੀ ਕਾਨੂੰਨੀ ਨਿਯਮਾਂ...
Mark as Played
ਵੀਜ਼ਾ ਤੋਂ ਵੱਧ ਸਮੇਂ ਲਈ ਰਹਿਣ ਵਾਲੇ ਲੋਕਾਂ ਦੇ ਦੇਸ਼ ਨਿਕਾਲੇ ਨੂੰ ਵਧਾ ਕੇ, ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾ ਕੇ ਅਤੇ ਵੀਜ਼ਾ ਅਤੇ ਨਾਗਰਿਕਤਾ ਟੈਸਟਾਂ ਵਿੱਚ ਮਜ਼ਬੂਤ ਮੁੱਲ-ਅਧਾਰਤ ਪ੍ਰਬੰਧਾਂ ਨੂੰ ਜੋੜ ਕੇ ਪ੍ਰਵਾਸ ਸੰਖਿਆ ਨੂੰ ਘਟਾਉਣ ਦੀ ਕੋਸ਼ਿਸ਼ ਵਾਲੀ ਗੱਠਜੋੜ ਦੀ ਮਾਈਗ੍ਰੇਸ਼ਨ ਨੀਤੀ ਦਾ ਰਸਮੀ ਤੌਰ 'ਤੇ ਅਜੇ ਐਲਾਨ ਹੋਣਾ ਬਾਕੀ ਹੈ। ਇਸ ਬਾਰੇ ਨੈਸ਼ਨਲ ਸੈਨੇਟ ਲੀਡਰ ਬ੍ਰਿਜੇਟ ਮਕੈਂਜ਼ੀ ਨੇ ਮੀਡੀਆ ਨਾਲ ਗੱਲਬਾਤ ਕੀਤੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ..
Mark as Played
Connecting with Indigenous Australia can be daunting for a newcomer to the country. So, where do you start? We asked Yawuru woman Shannan Dodson, CEO of the Healing Foundation, about simple ways to engage with First Nations issues and people within your local community. - ਦੇਸ਼ ਵਿੱਚ ਨਵੇਂ ਆਉਣ ਵਾਲੇ ਲੋਕਾਂ ਲਈ ਆਸਟ੍ਰੇਲੀਆ ਦੇ ਮੂਲ ਨਿਵਾਸੀਆਂ ਨਾਲ ਜੁੜਨਾ ਔਖਾ ਹੋ ਸਕਦਾ ਹੈ। ਤਾਂ, ਤੁਸੀਂ ਸ਼ੁਰੂਆਤ ਕਿੱਥੋਂ ਕਰ ਸਕਦੇ ਹੋ? ਇਸ ਐਪੀਸੋਡ ਵਿੱਚ, ਅਸੀਂ 'ਹੀਲਿੰਗ ਫਾਊਂਡੇਸ਼ਨ'...
Mark as Played
ਨਿਊ ਸਾਊਥ ਵੇਲਜ਼ ਵਿੱਚ ਹਾਲ ਹੀ ਵਿੱਚ ਹੋਈਆਂ ਕੁੱਝ ਮੌਤਾਂ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਇਨ੍ਹਾਂ ਵਿੱਚੋਂ ਇੱਕ ਦਾ ਸੰਸਕਾਰ ਤਕਰੀਬਨ ਛੇ ਮਹੀਨੇ ਬਾਅਦ ਕੀਤਾ ਗਿਆ। ਇੱਕ ਕੇਸ ਵਿੱਚ ਮਾਪੇ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਵਿੱਚ ਪ੍ਰਾਪਤ ਕਰਨ ਲਈ ਜੱਦੋ-ਜਹਿਦ ਕਰਦੇ ਰਹੇ, ਜਦਕਿ ਇੱਕ ਬੀਬੀ ਦੀ ਲਾਸ਼ ਨੂੰ ਭਾਰਤ ਭੇਜਣ ਲਈ ਹਜ਼ਾਰਾਂ ਡਾਲਰਾਂ ਦੇ ਖਰਚ ਨੂੰ ਪੂਰਾ ਕਰਨ ਲਈ ਪਾਈ ਪਟੀਸ਼ਨ ਦੇ ਜਵਾਬ ਵਿੱਚ ਸਿਰਫ ਕੁੱਝ ਸੌ ਕੁ ਡਾਲਰ ਹੀ ਜੁੜ ਪਾਏ। ਲਾਸ਼ਾਂ ਨੂੰ ਸਾਂਭਣ ਲਈ ਕਿਉਂ ਆ ਰਹੀਆਂ ਨੇ ਇਹ ਮੁਸ਼ਕਲਾਂ? ਇਹਨਾਂ ਘਟਨਾਵਾਂ ਦੇ ਵਿਸਥਾਰ ਬਾਰੇ ਸਿਡਨੀ ਦੇ ਸਮਾ...
Mark as Played
ਦਿਲਜੀਤ ਦੋਸਾਂਝ ਦੀ ਫਿਲਮ ਚਮਕੀਲਾ ਨੂੰ '2025 International Emmy Awards' ਵਿੱਚ ਕਈ ਕੈਟੇਗਰੀਆਂ ਵਾਸਤੇ ਨਾਮੀਨੇਟ ਕੀਤਾ ਗਿਆ ਸੀ, ਪਰ ਇਹ ਫਿਲਮ ਕੋਈ ਵੀ ਇਨਾਮ ਨਹੀਂ ਜਿੱਤ ਪਾਈ। ਇਸ ਉਪਰੰਤ ਦਿਲਜੀਤ ਦੋਸਾਂਝ ਵੱਲੋਂ ਇੱਕ ਅਜਿਹਾ ਬਿਆਨ ਜਾਰੀ ਕੀਤਾ ਗਿਆ ਹੈ, ਜਿਸ ਦੀ ਖੂਬ ਚਰਚਾ ਹੋ ਰਹੀ ਹੈ। ਇਹ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਲਈ ਸੁਣੋ ਬਾਲੀਵੁੱਡ ਗੱਪਸ਼ੱਪ...
Mark as Played
ਮਲੇਸ਼ੀਆ ਦੀ ਰੌਣਕ, ਪੰਜਾਬੀ ਸੰਗੀਤ ਅਤੇ ਭੰਗੜੇ ਦੀ ਧਮਕ - ਇਸ ਸੁਮੇਲ ਨਾਲ ਸਿਰਜਿਆ ਗਿਆ ਇੱਕ ਗੀਤ, ਪੰਜਾਬੀ ਅਤੇ ਮਲੇਸ਼ੀਅਨ ਸੱਭਿਆਚਾਰਾਂ ਨੂੰ ਸੁਰੀਲੇ ਤਰੀਕੇ ਨਾਲ ਜੋੜਦਾ ਨਜ਼ਰ ਆਉਂਦਾ ਹੈ। ਇਸ ਗੀਤ ਨੂੰ ਲਿਖਿਆ ਅਤੇ ਗਾਇਆ ਹੈ ਮਲੇਸ਼ੀਆ ਵਿੱਚ ਪਿਛਲੇ ਲੰਮੇ ਸਮੇਂ ਤੋਂ ਵੱਸੇ ਅਤੇ ਪੰਜਾਬ ਦੇ ਜਿਲ੍ਹਾ ਜਲੰਧਰ ਦੇ ਜੰਮ-ਪਲ ਪੰਜਾਬੀ ਕਲਾਕਾਰ ਪੌਲ ਢੋਲੀ ਨੇ।
Mark as Played
2018 ਵਿੱਚ ਉੱਤਰੀ ਕਵੀਨਜ਼ਲੈਂਡ ਦੇ ਵਾਂਗੇਟੀ ਬੀਚ ‘ਤੇ ਟੋਆਹ ਕੋਰਡਿੰਗਲੀ ਦੀ ਹੱਤਿਆ ਦੇ ਆਰੋਪੀ ਰਾਜਵਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਚਾਰ ਹਫ਼ਤਿਆਂ ਦੇ ਮੁਕੱਦਮੇ ਤੋਂ ਬਾਅਦ ਜਿਊਰੀ ਨੇ ਉਸਨੂੰ ਦੋਸ਼ੀ ਕਰਾਰ ਦਿੱਤਾ। ਅੱਜ ਦੇ ਖਬਰਨਾਮੇਂ ਵਿੱਚ ਇਸ ਘਟਨਾ ਦੀ ਜਾਂਚ, ਲੰਬੀ ਕਾਨੂੰਨੀ ਪ੍ਰਕਿਰਿਆ ਦਾ ਸੰਖੇਪ ਅਤੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਚੋਣਵੀਆਂ ਖਬਰਾਂ ਸ਼ਾਮਲ ਹਨ।
Mark as Played
ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਸੰਸਦ ਵਿੱਚ ਆਪਣੇ ਬਿਆਨ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਇਸ ਸਮੇਂ ਭਾਰਤ ਵਿੱਚ ਮਨੁੱਖੀ ਤਸਕਰੀ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ, ਉਨ੍ਹਾਂ ਕਿਹਾ ਕਿ ਇੱਕ ਵਿਸ਼ੇਸ਼ ਜਾਂਚ ਟੀਮ ਵੀ ਤਿਆਰ ਕੀਤੀ ਗਈ ਹੈ ਜੋ ਕਿ ਪੰਜਾਬ ਵਿੱਚ ਚੱਲ ਰਹੇ ਗੈਰ-ਕਾਨੂੰਨੀ ਪ੍ਰਵਾਸ ਰਸਤਿਆਂ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਭਾਰਤ ਦੀ ਕੇਂਦਰ ਸਰਕਾਰ ਇਸ 'ਤੇ ਨਕੇਲ ਕੱਸਣ ਲਈ ਨਵੇਂ ਕਾਨੂੰਨ ਵੀ ਲਾਗੂ ਕਰ ਰਹੀ ਹੈ। ਹੋਰ ਵੇਰਵੇ ਲਈ ਇਹ ਪੌਡਕਾਸਟ ਸੁਣੋ...
Mark as Played
ਹਾਲ ਹੀ ਵਿੱਚ ਕੈਨਬਰਾ 'ਚ ਹੋਈਆਂ 'ਆਸਟ੍ਰੇਲੀਅਨ ਨੈਸ਼ਨਲ ਸਕੂਲ ਖੇਡਾਂ' ਵਿੱਚ ਪੰਜਾਬੀ ਬੱਚਿਆਂ ਦੀ ਭਾਗੀਦਾਰੀ ਚਰਚਾ ਦਾ ਵਿਸ਼ਾ ਰਹੀ। 'ਡਾਇਮੰਡ ਕਲੱਬ ਮੈਲਬਰਨ' ਤੋਂ ਕੁਲਦੀਪ ਸਿੰਘ ਔਲਖ ਦਾ ਮੰਨਣਾ ਹੈ ਕਿ ਪੰਜਾਬੀ ਬੱਚਿਆਂ ਦੀ ਭਾਗੀਦਾਰੀ ਖੇਡਾਂ ਵਿੱਚ ਲਗਾਤਾਰ ਵੱਧ ਰਹੀ ਹੈ ਅਤੇ ਬੱਚੇ ਇਨਾਮ ਜਿੱਤ ਕੇ ਭਾਈਚਾਰੇ ਦਾ ਨਾਂ ਵੀ ਰੌਸ਼ਨ ਕਰ ਰਹੇ ਹਨ। ਬੱਚਿਆਂ ਨੂੰ ਸਿਖਲਾਈ ਕਿਵੇਂ ਦਿੱਤੀ ਜਾਂਦੀ ਹੈ ਜਾਣੋ ਇਸ ਪੋਡਕਾਸਟ ਰਾਹੀਂ...
Mark as Played
ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫ਼ੀਲਡ ਮਾਰਸ਼ਲ ਸਈਦ ਆਸਿਮ ਮੁਨੀਰ ਨੂੰ ਦੇਸ਼ ਦੇ ਪਹਿਲੇ ਚੀਫ਼ ਆਫ ਡਿਫੈਂਸ ਫੋਰਸਜ਼ (CDF) ਵਜੋਂ ਪੰਜ ਸਾਲਾਂ ਦੀ ਮਿਆਦ ਲਈ ਨਿਯੁਕਤ ਕਰਨ ਵਾਲੀ ਸੰਖੇਪ ਰਿਪੋਰਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਫ਼ ਆਫ ਡਿਫੈਂਸ ਫੋਰਸਜ਼ ਦਾ ਅਹੁਦਾ ਪਿਛਲੇ ਮਹੀਨੇ ਸੰਵਿਧਾਨ ਵਿੱਚ ਕੀਤੀ ਗਈ 27ਵੀਂ ਸੋਧ ਦੇ ਤਹਿਤ ਤਿਆਰ ਕੀਤਾ ਗਿਆ ਸੀ, ਜਿਸਦਾ ਉਦੇਸ਼ ਫੌਜੀ ਕਮਾਂਡ ਦਾ ਕੇਂਦਰੀਕਰਨ ਕਰਨਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਤੋਂ ਹੋਰ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Mark as Played
ਕਿਸੇ ਵੀ ਨੌਕਰੀ ਦੀ ਭਰਤੀ ਵਿੱਚ AI ਦੀ ਵਰਤੋਂ ਵੱਧ ਰਹੀ ਹੈ। ਲਗਭਗ ਦੋ ਤਿਹਾਈ ਆਸਟ੍ਰੇਲੀਅਨ ਸੰਗਠਨਾਂ ਨੂੰ ਵਿਸ਼ਵਾਸ ਹੈ ਕਿ ਉਹਨਾਂ ਦੀ ਨੌਕਰੀ ਦੀ ਭਰਤੀ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਵਿਤਕਰੇ ਦੇ ਜੋਖਮਾਂ ਬਾਰੇ ਚਿੰਤਾਵਾਂ ਵੱਧ ਰਹੀਆਂ ਹਨ। ਇਸ ਬਾਰੇ ਹੋਣ ਜਾਣਕਾਰੀ ਪੇਸ਼ ਹੈ ਇਸ ਪੌਡਕਾਸਟ ਵਿੱਚ...
Mark as Played
ਮਹਿੰਗਾਈ ਨਾਲ ਨਜਿੱਠਣ ਲਈ ਪਾਰਟ-ਟਾਈਮ ਊਬਰ ਚਲਾਉਣ ਵਾਲੀ ਸਿਡਨੀ ਨਿਵਾਸੀ ਮਰਸੇਲਾ ਲਈ ਹੁਣ ਸੁਰੱਖਿਆ ਅਤੇ ਉਚਿਤ ਕਮਾਈ ਵਿਚੋਂ ਇੱਕ ਦੀ ਚੋਣ ਕਰਨੀ ਮਜਬੂਰੀ ਬਣ ਗਈ ਹੈ। ਉਸਦਾ ਕਹਿਣਾ ਹੈ ਕਿ ਰਾਤ ਨੂੰ ਡਰਾਈਵ ਕਰਦੇ ਸਮੇਂ ਕਈ ਵਾਰ ਉਸਨੂੰ ਅਜਿਹੀਆਂ ਥਾਵਾਂ 'ਤੇ ਜਾਣਾ ਪੈਂਦਾ ਹੈ ਜਿੱਥੇ ਉਹ ਅਸਹਿਜ ਮਹਿਸੂਸ ਕਰਦੀ ਹੈ, ਪਰ ਊਬਰ ਆਪਣੇ ਡਰਾਈਵਰਾਂ ਨੂੰ ਮੰਜ਼ਿਲ ਦੀ ਚੋਣ ਕਰਨ ਦਾ ਕੋਈ ਵਿਕਲਪ ਨਹੀਂ ਦਿੰਦਾ। ਇਸ ਬਦਲਾਅ ਦੀ ਮੰਗ ਲਈ ਮਰਸੇਲਾ ਨੇ ਇੱਕ ਪਟੀਸ਼ਨ ਸ਼ੁਰੂ ਕੀਤੀ, ਜਿਸ 'ਤੇ ਹੁਣ ਤੱਕ 2000 ਤੋਂ ਵੱਧ ਲੋਕ ਦਸਤਖਤ ਕਰ ਚੁੱਕੇ ਹਨ। ਇਹ ਮੁਹਿੰਮ ਆ...
Mark as Played
ਮੈਲਬਰਨ ਦੇ ਉੱਤਰ-ਪੂਰਬ ਵਿੱਚ ਸਥਿਤ ਡਾਇਮੰਡ ਕ੍ਰੀਕ ਵਿੱਚ ਇੱਕ 14 ਸਾਲਾ ਈ-ਬਾਈਕ ਸਵਾਰ ਦੀ ਫੋਰ-ਵ੍ਹੀਲ ਡਰਾਈਵ ਨਾਲ ਟੱਕਰ ਹੋਣ ਕਾਰਨ ਦਰਦਨਾਕ ਮੌਤ ਹੋ ਗਈ। ਐਮਰਜੈਂਸੀ ਟੀਮਾਂ ਨੂੰ ਕੱਲ੍ਹ ਰਾਤ ਕਰੀਬ 10 ਵਜੇ ਬੁਲਾਇਆ ਗਿਆ, ਪਰ ਉਹ ਲੜਕੇ ਦੀ ਜਾਨ ਨਹੀਂ ਬਚਾ ਸਕੀਆਂ। ਇਹ ਘਟਨਾ ਦੇਸ਼ ਭਰ ਵਿੱਚ ਈ-ਬਾਈਕ ਹਾਦਸਿਆਂ ਦੀ ਵਧ ਰਹੀ ਲੜੀ ਦਾ ਇਕ ਹੋਰ ਮਾਮਲਾ ਹੈ। ਇਸ ਤੋਂ ਪਹਿਲਾਂ, ਸਿਡਨੀ ਵਿੱਚ ਵੀ ਪਿਛਲੇ ਹਫ਼ਤੇ ਇੱਕ ਸਵਾਰ ਦੀ ਕੂੜੇ ਦੇ ਟਰੱਕ ਨਾਲ ਟੱਕਰ ਤੋਂ ਬਾਅਦ ਮੌਤ ਹੋਈ ਸੀ। ਇਸ ਤੋਂ ਇਲਾਵਾ ਅੱਜ ਦੀਆਂ ਹੋਰ ਖਾਸ ਖ਼ਬਰਾਂ ਲਈ ਸੁਣੋ ਇਹ ਪੌਡਕਾਸਟ...
Mark as Played
This SBS Punjabi radio program features key national and international news, including the Australia-US–US bilateral meeting and the world's first social media ban for under-16s in Australia. It also presents a report on the importance of professional interpreters in the multicultural healthcare system. Plus, the weekly segment, 'Punjabi Diary' offers updates on the upcoming Zila Parishad and Block Samiti elections in Punjab, among...
Mark as Played
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਆਉਂਦੀ 14 ਦਸੰਬਰ ਨੂੰ ਹੋਣ ਜਾ ਰਹੀਆਂ ਹਨ। ਸੂਬੇ ਵਿੱਚ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਸਿਰਫ਼ 15 ਮਹੀਨੇ ਪਹਿਲਾਂ ਹੋ ਰਹੀਆਂ ਇਨ੍ਹਾਂ ਚੋਣਾਂ ਨੂੰ ਲੈ ਕੇ ਪਿੰਡਾਂ ਵਿਚ ਵਿਆਹ ਵਰਗਾ ਮਾਹੌਲ ਹੈ। ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸੰਮਤੀ ਮੈਂਬਰ ਬਣਨ ਲਈ ਉਮੀਦਵਾਰਾਂ ਵੱਲੋਂ ਗੱਡੀਆਂ ਤੇ ਕਾਫ਼ਲਿਆਂ ਨਾਲ ਵੋਟਾਂ ਮੰਗਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਜਿੱਥੇ ਸਿਆਸੀ ਧਿਰਾਂ ਆਪਣਾ ਪੇਂਡੂ ਵੋਟ ਅਧਾਰ ਮਜ਼ਬੂਤ ਕਰਨ ਲਈ ਪੂਰੀ ਵਾਹ ਲਾ ਰਹੀਆਂ ਹਨ, ਉੱਥੇ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਵਿਧਾਇ...
Mark as Played
ਆਸਟ੍ਰੇਲੀਆ ਵਿੱਚ 10 ਦਿਸੰਬਰ ਬੁੱਧਵਾਰ ਤੋਂ 16 ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ ਲਾਗੂ ਹੋਣ ਜਾ ਰਹੀ ਹੈ ਪਰ ਇਸ ਅਮਲ ਤੋਂ ਠੀਕ ਪਹਿਲਾਂ ਨਿਊ ਸਾਊਥ ਵੇਲਜ਼ ਅਤੇ ਸਾਊਥ ਆਸਟ੍ਰੇਲੀਆ ਦੀਆਂ ਰਾਜ ਸਰਕਾਰਾਂ ਇਸ ਪਾਬੰਦੀ ਬਾਰੇ ਹਾਈਕੋਰਟ ਵਿੱਚ ਦਿੱਤੀ ਗਈ ਚੁਣੌਤੀ ਦਾ ਸਾਹਮਣਾ ਕਰ ਰਹੀਆਂ ਹਨ। ਇਹ ਚੁਣੌਤੀ ਦੋ ਕਿਸ਼ੋਰਾਂ ਵੱਲੋਂ ਦਿੱਤੀ ਗਈ ਹੈ, ਜਿਸਨੂੰ ਡਿਜ਼ਿਟਲ ਫ੍ਰੀਡਮ ਪ੍ਰੋਜੈਕਟ ਦੀ ਹਮਾਇਤ ਪ੍ਰਾਪਤ ਹੈ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਖਬਰਨਾਮਾਂ...
Mark as Played

Popular Podcasts

    Ding dong! Join your culture consultants, Matt Rogers and Bowen Yang, on an unforgettable journey into the beating heart of CULTURE. Alongside sizzling special guests, they GET INTO the hottest pop-culture moments of the day and the formative cultural experiences that turned them into Culturistas. Produced by the Big Money Players Network and iHeartRadio.

    Crime Junkie

    Does hearing about a true crime case always leave you scouring the internet for the truth behind the story? Dive into your next mystery with Crime Junkie. Every Monday, join your host Ashley Flowers as she unravels all the details of infamous and underreported true crime cases with her best friend Brit Prawat. From cold cases to missing persons and heroes in our community who seek justice, Crime Junkie is your destination for theories and stories you won’t hear anywhere else. Whether you're a seasoned true crime enthusiast or new to the genre, you'll find yourself on the edge of your seat awaiting a new episode every Monday. If you can never get enough true crime... Congratulations, you’ve found your people. Follow to join a community of Crime Junkies! Crime Junkie is presented by audiochuck Media Company.

    The Brothers Ortiz

    The Brothers Ortiz is the story of two brothers–both successful, but in very different ways. Gabe Ortiz becomes a third-highest ranking officer in all of Texas while his younger brother Larry climbs the ranks in Puro Tango Blast, a notorious Texas Prison gang. Gabe doesn’t know all the details of his brother’s nefarious dealings, and he’s made a point not to ask, to protect their relationship. But when Larry is murdered during a home invasion in a rented beach house, Gabe has no choice but to look into what happened that night. To solve Larry’s murder, Gabe, and the whole Ortiz family, must ask each other tough questions.

    Dateline NBC

    Current and classic episodes, featuring compelling true-crime mysteries, powerful documentaries and in-depth investigations. Follow now to get the latest episodes of Dateline NBC completely free, or subscribe to Dateline Premium for ad-free listening and exclusive bonus content: DatelinePremium.com

    The Breakfast Club

    The World's Most Dangerous Morning Show, The Breakfast Club, With DJ Envy, Jess Hilarious, And Charlamagne Tha God!

Advertise With Us
Music, radio and podcasts, all free. Listen online or download the iHeart App.

Connect

© 2025 iHeartMedia, Inc.